ਫੋਰਡ ਸਰਕਾਰ ਨੇ ਮੈਡੀਕਲ ਪੇਸ਼ੇਵਰਾਂ ਦੀ ਮਾਹਰ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਹੈ ਅਤੇ ਓਨਟੈਰੀਓ ਦੀਆਂ ਬਹੁਤ ਸਾਰੀਆਂ ਕਮਿਊਨਿਟੀਆਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਨਿਯੰਤ੍ਰਿਤ ਕਰਨ ਵਿੱਚ ਅਸਫਲ ਰਿਹਾ ਹੈ। ਮਹੀਨਿਆਂ ਦੇ ਅਧੂਰੇ ਉਪਾਵਾਂ ਅਤੇ ਦੇਰੀਆਂ ਨੇ ਸੰਕਟ ਨੂੰ ਸਿਰਫ ਵਧਾਇਆ ਹੈ, ਓਨਟੈਰੀਓ ਸਰਕਾਰ ਲਈ ਇਹ ਕਰਨ ਦਾ ਸਮਾਂ ਆ ਗਿਆ ਹੈ:
● ਕਲਾਸ ਦੇ ਅਕਾਰਾਂ ਨੂੰ ਘਟਾਉਣਾ।
● ਹਵਾਦਾਰੀ ਸੁਧਾਰਨਾ।
● ਸਕੂਲਾਂ ਨੂੰ CO2 ਮਾਨੀਟਰ (CO2 monitors); HEPA ਫਿਲਟਰ ਪ੍ਰਦਾਨ ਕਰਨਾ।
ਪਟੀਸ਼ਨ 'ਤੇ ਦਸਤਖਤ ਕਰੋ ਅਤੇ ਡੱਗ ਫੋਰਡ ਨੂੰ ਦੱਸੋ ਕਿ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਕੂਲਾਂ ਨੂੰ ਸੁਰੱਖਿਅਤ ਬਣਾਉਣ।